ਦੇਖੋ ਸਮੋਸਿਆਂ ਨੂੰ ਲੈ ਕੇ ਹੋਇਆ ਝਗੜਾ, ਥਾਣੇ 'ਚ ਕਰਾਇਆ ਮਾਮਲਾ ਦਰਜ਼ |OneIndia Punjabi

2022-09-17 1

ਅੰਮ੍ਰਿਤਸਰ ਦੇ ਗੁਰੂ ਅਰਜਨ ਦੇਵ ਨਗਰ 'ਚ ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਦੇ ਵਿਚ ਝਗੜਾ ਹੋ ਗਿਆ, ਜਿਸ ਦੇ ਚਲਦਿਆਂ ਦੁਕਾਨਦਾਰ ਹਲਵਾਈ ਵੱਲੋਂ ਗਾਹਕ ਸਮੇਤ ਛੇ ਲੋਕਾਂ ਦੇ ਉੱਪਰ ਕੜਾਹੇ ਚੋਂ ਗਰਮ ਤੇਲ ਪਾ ਦਿੱਤਾ ਗਿਆ। ਜਿਸ ਕਰਕੇ ਇੱਕੋ ਪਰਿਵਾਰ ਦੇ ਛੇ ਲੋਕ ਜਖਮੀ ਹੋ ਗਏ ਜਿਨ੍ਹਾਂ 'ਚ ਦੋ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਹਲਵਾਈ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਗਾਹਕ ਉਨ੍ਹਾਂ ਨਾਲ ਆ ਕੇ ਝਗੜਾ ਕਰਨ ਲੱਗਾ ਅਤੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਨ੍ਹਾਂ ਆਪਣੇ ਬਚਾਅ ਲਈ ਗਾਹਕ ਦੇ ਉੱਪਰ ਤੇਲ ਪਾਇਆ ਸੀ। ਉਧਰ, ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।